Thursday, 31 July 2014

VIYOG (In Punjabi)

ਵਿਯੋਗ 

ਖਾਲੀ ਹੈ ਘਰ, 
ਤੇ ਕਾਲੀ ਹੈ ਰਾਤ 
ਖਾਰੇ ਨੇ ਅਥਰੂ,
ਤੇ ਅਧੂਰੇ ਜਜ਼ਬਾਤ 
ਦਿਲ ਦਾ ਕੋਈ ਹਿੱਸਾ
ਪਿਆ  ਹੈ ਸੁੰਨਾ,
           
 ਤੇਰੇ ਲਈ ਹੰਜੂਆਂ
ਦੀ ਚਾਦਰ ਜੇਹੀ ਬੁੰਨਾ,
ਅਖੀਆਂ ਦੇ ਸਾਮ੍ਣੇ 
ਪਰ ਅਖੀਆਂ  ਤੋ ਓਹ੍ਲੇ,
ਤੇਰੇ ਲਈ ਜਜ਼ਬਾਤਾਂ  
ਦੀ ਹੂਕ ਜੇਹੀ ਬੋਲੇ, 
ਕਸੂਰ ਪਤਾ ਨਹੀ 
ਤੇਰਾ ਯਾ ਮੇਰਾ,
ਪਰ ਕਿਉ ਖਾਲੀ ਹੈ ਘਰ, ਤੇ ਕਾਲੀ ਹੈ ਰਾਤ||